ਸਾਡੇ ਸ਼ਹੀਦਾ ਦਾ ਲਹੂ

ਦਰਬਾਰ ਸਾਹਿਬ ਦੇ ਬਰਾਂਡਿਆ ਦਾ ਫਰਸ਼

ਆਪਾ ਸਾਰਿਆ ਨੇ ਨਿੱਕੇ ਹੁੰਦਿਆ ਏਹ ਗੱਲ ਬਹੁਤ ਸੁਣੀ ਹੋਵੇਗੀ ਆਪਣੇ ਵੱਡਿਆ ਤੋ ਕੇ ਮਹਾਂਭਾਰਤ ਯੁੱਧ ਚ ਏਨਾ ਲਹੂ ਡੁੱਲਾ ਸੀ ਕੇ ਅੱਜ ਵੀ ਕੁਰੂਕਸ਼ੇਤਰ ਦੀ ਧਰਤੀ ਦਾ ਰੰਗ ਲਾਲ ਆ ,,,,

ਪਰ 1984 ਚ ਧਰਮ ਯੁੱਧ ਲੜਦਿਆਂ ਯੋਧਿਆਂ ਦੇ ਡੁੱਲ੍ਹੇ ਲਊ ਦਾ ਰੰਗ ਏਨਾ ਗੂੜ੍ਹਾ ਪੱਥਰਾਂ ਨੂੰ ਚੜ੍ਹਿਆ ਕੇ ਅਜ ਵੀ ਸਾਫ ਦਿਸਦਾ ਚਾਹੇ ਉਸ ਵੇਲੇ ਸਰਕਾਰ ਨੇ ਫਰਨੈਲ ਪਾ ਪਾ ਕੇ ਧਵਾਇਆ ਸੀ ਤੇ ਹੁਣ ਵੀ 38 ਸਾਲਾਂ ਤੋਂ ਰੋਜ਼ ਦੋ ਵਾਰ ਪਰਕਰਮਾ ਦੀ ਧਵਾਈ ਹੁੰਦੀ ਅਾ ਫਿਰ ਵੀ ਸ਼ਹੀਦਾਂ ਦੇ ਡੁੱਲ੍ਹੇ ਲਊ ਦੇ ਨਿਸ਼ਾਨ ਮਜੂਦ ਆ ਨਿਸ਼ਾਨੀਆਂ ਤੇ ਹੋਰ ਵੀ ਹੋਣਗੀਆਂ ਪਰ ਕਿਉਂਕਿ ਟੈਂਕਾਂ ਦੇ ਅੰਦਰ ਵੜਨ ਨਾਲ ਪਰਿਕਰਮਾ ਦਾ ਵਾਹਵਾ ਪੱਥਰ ਟੁੱਟ ਗਿਆ ਸੀ ਇਸ ਕਰਕੇ ਨਵਾਂ ਲਾਉਣਾ ਪਿਆ ਪਰ ਜੋ ਪੁਰਾਣਾ ਪੱਥਰ ਆ ਖਾਸ ਕਰਕੇ ਪਰਿਕਰਮਾ ਦੇ ਬਰਾਂਡਿਆ ਚ ਉਨ੍ਹਾਂ ਧਿਆਨ ਨਾਲ ਵੇਖਿਆਂ ਕਰੋ ਬਹੁਤ ਕੁਝ ਮਿਲੂ
ਆਹ ਚਾਰ ਕ ਫੋਟੋਆਂ ਥੱਲੇ ਜਿੰਨਾ ਚ ਖ਼ੂਨ ਦੇ ਨਿਸ਼ਾਨ ਸਾਫ ਦਿਸਦੇ ਆ